ਔਡੀਓ ਭਾਸ਼ਾਵਾਂ:ਪੰਜਾਬੀ
ਸੁਰਖੀ ਬੰਦੀ ਸਾਲ 2019 'ਚ ਰਿਲੀਜ਼ ਹੋਈ ਭਾਰਤੀ ਪੰਜਾਬੀ ਡਰਾਮਾ ਫਿਲਮ ਹੈ। ਇਸ 'ਚ ਸਰਗੁਨ ਮਹਿਤਾ, ਗੁਰਨਾਮ ਭੁੱਲਰ, ਰੁਪਿੰਦਰ ਰੂਪੀ ਤੇ ਨੀਸ਼ਾ ਬਾਨੋ ਨੇ ਮੁੱਖ ਭੂਮੀਕਾ ਨਿਭਾਈ ਹੈ, ਫਿਲਮ ਦਾ ਮੁੱਖ ਕਿਰਦਾਰ ਰਾਣੋ ਇੱਕ ਮੇਅਕੱਪ ਆਰਟਿਸਟ ਹੈ, ਜੋ ਕੈਨੇਡਾ ਤੋਂ ਆਏ ਕਿਸੇ ਸੋਹਣੇ ਮੁੰਡੇ ਨਾਲ ਵਿਆਹ ਦੇ ਸੁਪਨੇ ਦੇਖਦੀ ਹੈ, ਪਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਐਨਾ ਸੌਖਾ ਨਹੀਂ, ਤੇ ਉਹ ਹਾਰ ਨਹੀਂ ਮੰਨਦੀ, ਆਪਣੇ ਟੈਲੇਂਟ ਦੇ ਸਹਾਰੇ ਕੈਨੇਡਾ ਜਾ ਕੇ ਆਪਣੇ ਸੁਫਨੇ ਪੂਰੇ ਕਰਨ ਲਈ ਠਾਣਦੀ ਹੈ, ਇਸ ਲਈ ਉਸ ਨੂੰ ਆਪਣੇ ਪਤੀ (ਗੁਰਨਾਮ ਭੁੱਲਰ) ਦਾ ਪੂਰਾ ਸਾਥ ਮਿਲਦਾ ਹੈ।